ਜ਼ਿਲਾ ਟੈ੍ਫਿਕ ਪੁਲਸ ਨੇ ਚਾਈਲਡ ਪ੍ਰੋਟੈਕਸ਼ਨ ਅਫਸਰ ਦੇ ਨਾਲ ਸਰਕਾਰੀ ਕਾਲਜ ਦੇ ਬਾਹਰ ਨਾਕਾਬੰਦੀ ਕਰਕੇ ਕੱਟੇ ਬੱਚਿਆਂ ਦੇ ਚਲਾਨ,. ਲੜਕਿਆਂ ਦੇ ਨਾਲ ਨਾਲ ਲੜਕੀਆਂ ਨੂੰ ਵੀ ਹੈਲਮੈਟ ਪਾਉਣਾ ਜ਼ਰੂਰੀ : ਇੰਸਪੈਕਟਰ ਅਜੇ ਕੁਮਾਰ
ਜ਼ਿਲਾ ਟੈ੍ਫਿਕ ਪੁਲਸ ਨੇ ਚਾਈਲਡ ਪ੍ਰੋਟੈਕਸ਼ਨ ਅਫਸਰ ਦੇ ਨਾਲ ਸਰਕਾਰੀ ਕਾਲਜ ਦੇ ਬਾਹਰ ਨਾਕਾਬੰਦੀ ਕਰਕੇ ਕੱਟੇ ਬੱਚਿਆਂ ਦੇ ਚਲਾਨ
ਲੜਕਿਆਂ ਦੇ ਨਾਲ ਨਾਲ ਲੜਕੀਆਂ ਨੂੰ ਵੀ ਹੈਲਮੈਟ ਪਾਉਣਾ ਜ਼ਰੂਰੀ : ਇੰਸਪੈਕਟਰ ਅਜੇ ਕੁਮਾਰ
ਰੋਹਿਤ ਗੁਪਤਾ
ਗੁਰਦਾਪਸੁਰ
ਐੱਸ.ਐੱਸ.ਪੀ ਗੁਰਦਾਸਪੁਰ ਦਯਾਮਾ ਹਰੀਸ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਜ਼ਿਲਾ ਟੈ੍ਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ਼ ਅਜੇ ਕੁਮਾਰ ਵੱਲੋਂ ਚਾਈਲਡ ਪ੍ਰੋਟੈਕਸ਼ਨ ਅਫਸਰ ਜੋਸ਼ੀ ਦੇ ਨਾਲ ਮਿਲ ਕੇ ਜਿੱਥੇ ਸਰਕਾਰੀ ਕਾਲਜ ਦੇ ਬਾਹਰ ਨਾਕਾਬੰਦੀ ਕਰਕੇ ਚਾਲਾਨ ਕੱਟੇ ਗਏ, ਉੱਥੇ ਲੜਕਿਆਂ ਅਤੇ ਲੜਕੀਆਂ ਨੂੰ ਟੈ੍ਫਿਕ ਨਿਯਮਾਂ ਦੀ ਜਾਣਕਾਰੀ ਗਈ।
ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪੁਲਸ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਹਨ ਨਾ ਚਲਾਉਣ ਸਬੰਧੀ ਸਖ਼ਤ ਕਾਨੂੰਨ ਲਾਗੂ ਕੀਤਾ ਗਿਆ ਹੈ। ਉਨ·» ਕਿਹਾ ਕਿ ਜੇਕਰ ਨਾਬਾਲਿਗ ਬੱਚੇ ਦੋਪਹੀਆਂ ਜਾਂ ਚਾਰ ਪਹੀਆਂ ਵਾਹਨ ਚਲਾਉਂਦੇ ਹਨ ਤਾਂ ਉਨ·੍ਹਾਂ ਦੇ ਮਾਪਿਆ, ਵਾਹਨਾਂ ਦੇ ਮਾਲਕਾਂ ਨੂੰ ਕਾਨੂੰਨੀ ਸ਼ਿਕੰਜ਼ੇ ’ਚ ਲੈ ਕੇ 3 ਸਾਲ ਦੀ ਸਜ਼ਾ 25ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵੈਸੇ ਤਾਂ ਲਾਇਸੰਸ ਤੋਂ ਬਗੈਰ ਕੋਈ ਵੀ ਵਿਅਕਤੀ ਕੋਈ ਵਾਹਨ ਨਹੀਂ ਚਲਾ ਸਕਦਾ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਪੁਲਸ ਵੱਲੋਂ ਪਹਿਲਾ ਹੀ ਅਜਿਹੇ ਵਾਹਨ ਚਾਲਕਾਂ ਨੂੰ ਰੋਕ ਕੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ, ਪਰ ਜਿੱਥੋਂ ਤੱਕ ਬੱਚਿਆਂ ਦੇ ਵਾਹਨ ਚਲਾਉਣ ਦੀ ਗੱਲ ਹੈ, ਇਹ ਰੁਝਾਨ ਸਿਰਫ ਗੈਰ ਕਾਨੂੰਨੀ ਹੀ ਨਹੀਂ, ਸਗੋਂ ਬੇਹੱਦ ਚਿੰਤਾਜ਼ਨਕ ਹੈ।
ਉਨ੍ਹਾਂ ਕਿਹਾ ਕਿ ਅੱਜ ਿਜੰਨਾਂ ਲੜਕੀਆਂ ਅਤੇ ਲੜਕਿਆਂ ਵੱਲੋਂ ਹੈਲਮੈਟ ਨਹੀਂ ਪਾਇਆ ਿਗਆ ਸੀ ਅਤੇ ਵਾਹਨ ਦੇ ਕਾਗਜ਼ ਪੂਰੇ ਨਹੀਂ ਸਨ, ਉਨ੍ਹਾਂ ਦੇ ਚਾਲਾਨ ਕੱਟੇ ਗਏ ਹਨ। ਉਨ੍ਹਾਂ ਿਕਹਾ ਿਕ ਿਜੰਨਾਂ ਦੀ ਉਮਰ ਘੱਟ ਹੈ, ਉ ਹ 50 ਸੀਸੀ ਐਕਟਿਵਾ ਚਲਾ ਸਕਦਾ ਹੈ, ਉਹ ਵੀ ਲਰਨਿੰਗ ਲਾਇਸੰਸ ਦੇ ਨਾਲ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਾਲਜਾਂ, ਸਕੂਲਾਂ ਦੇ ਿਵਚ ਜਾ ਕੇ ਵੀ ਸੈਮੀਨਾਰ ਲਗਾ ਕੇ ਿਵਦਿਆਰਥੀਆਂ ਨੂੰ ਟੈ੍ਫਿਕ ਿਨਯਮਾਂ ਸਬੰਧੀ ਜਾਣੂ ਕਰਵਾਇਆ ਜਾ ਿਰਹਾ ਹੈ। ਉਨ੍ਹਾਂ ਿਕਹਾ ਿਕ ਲੜਕਿਆ ਦੇ ਨਾਲ ਨਾਲ ਲੜਕੀਆਂ ਦੇ ਲਈ ਵੀ ਹੈਲਮੈਟ ਪਾਉਣਾ ਜ਼ਰੂਰੀ ਹੈ।